The roti is never just roti

Published on 23 April 2025 at 12:54

When I stand at the stove, rolling dough and flipping rotis, it looks like a simple routine. Just another task in a long list of things to do as a mother, a wife, a working woman. But if you pause long enough, you realise the roti is never just roti.

It’s not just food.
It’s a memory, a symbol, a language.
It’s love, care, routine, and resilience… all rolled into one.

I remember watching my mother’s hands in our kitchen back in my home, she made roti after roti without ever needing to measure or time anything. I thought it was just something mothers did. I didn’t realise I was witnessing strength in its quietest form.

Now all these years later in a kitchen on the other side of the world, I find myself doing the same. After a full day of work, school pickups, emails, grocery runs, bills, birthday invites, and a hundred mental tabs open I still roll the dough, I still make the rotis. Even when my feet ache and my mind is heavy, I show up in that moment. And I know now, this isn’t just about dinner. It’s an act of care.

It’s how I say, “I love you” without words.
It’s how I honour the women who came before me.
It’s how I stay grounded when everything else feels overwhelming.

But let’s be honest.
Some days, the atta dough doesn’t cooperate. The kids are fighting. I forget an important email. The oil splatters. I feel like I’m running on empty. And I wonder why it all has to fall on me? because often, it feels like it does.

As women especially South Asian we are taught to carry so much without complaint. We grow up learning to serve others before ourselves. And even in a new country far from home, some of those expectations follow us like shadows.

But even in the tiredness, I’ve learned to see power.
Even in the repetition, I’ve learned to see ritual.
Even in the smallest routines, I’ve learned to find meaning.

Because when I make that roti, I am not just feeding my family, I am reminding myself that I’m still standing, still showing up, still holding my world together, one soft, warm circle at a time.

And while I’m proud of that, I also want to say: you don’t have to romanticise exhaustion to feel worthy.

You can love your family deeply and still feel tired. You can serve with your heart and still wish for a break. You can honour your culture and still crave help. That doesn’t make you weak. It makes you human.

This blog: Roti, Routine, and Resilience is about all of that.
The love, the pressure, the fatigue, the strength.
The beauty of the everyday, and the weight it quietly carries.

So if you’re reading this after a long day, maybe with flour on your hands and your hair tied up in a rushed bun—know that I see you.

You are not alone.

The roti is never just roti.
And you are never “just” anything.
You are a story of strength in motion.
And that story deserves to be told.

 

 

ਰੋਟੀ ਕਦੇ ਵੀ ਸਿਰਫ਼ ਰੋਟੀ ਨਹੀਂ ਹੁੰਦੀ

ਜਦੋਂ ਮੈਂ ਰੋਟੀ ਬਣਾਉਂਦੀ ਹਾਂ ਆਟਾ ਗੁੰਨਦੀ, ਬੇਲਣ ਚਲਾਉਂਦੀ, ਤੇ ਤਵੇ 'ਤੇ ਪਕਾਉਂਦੀ ਹਾਂ ਇਹ ਸਭ ਬਾਹਰੋਂ ਸਧਾਰਣ ਲੱਗਦਾ ਹੈ। ਰੋਜ਼ ਦਾ ਕੰਮ। ਇੱਕ ਹੋਰ ਕੰਮ ਮੇਰੇ ਲੰਬੇ ਦਿਨ ਦੀ ਸੂਚੀ ਵਿੱਚ। ਪਰ ਜੇ ਤੁਸੀਂ ਥੋੜਾ ਰੁਕ ਕੇ ਸੋਚੋ, ਤਾ ਪਤਾ ਲੱਗਦਾ ਹੈ ਰੋਟੀ ਕਦੇ ਵੀ ਸਿਰਫ਼ ਰੋਟੀ ਨਹੀਂ ਹੁੰਦੀ।

ਇਹ ਸਿਰਫ਼ ਖਾਣਾ ਨਹੀਂ।
ਇਹ ਯਾਦਾਂ ਹਨ, ਪਿਆਰ ਦੀ ਭਾਸ਼ਾ, ਸੱਭਿਆਚਾਰ, ਤੇ ਸਹਿਨਸ਼ੀਲਤਾ ਦੀ ਨਿਸ਼ਾਨੀ।
ਇਹ ਪਿਆਰ, ਪਰਵਾਹ, ਰੁਟੀਨ, ਤੇ ਹੌਂਸਲੇ ਦਾ ਰੂਪ ਹੈ।

ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਪੰਜਾਬ ਵਿੱਚ ਆਪਣੀ ਮਾਂ ਨੂੰ ਰੋਟੀਆਂ ਬਣਾਉਂਦਿਆਂ ਦੇਖਦੀ ਸੀ।  ਉਹ ਰੋਟੀਆਂ ਬਣਾਉਂਦੀ ਜਾਂਦੀ, ਬਿਨਾਂ ਕਿਸੇ ਵਕਤ ਜਾਂ ਮਾਪ ਦੇ। ਮੈਂ ਸੋਚਦੀ ਸੀ, ਇਹ ਤਾਂ ਮਾਵਾਂ ਕਰਦੀਆਂ ਹਨ। ਪਰ ਅੱਜ ਸਮਝ ਆਉਂਦੀ ਹੈ ਉਹ ਤਾਕਤ ਸੀ, ਜੋ ਖਾਮੋਸ਼ੀ ਨਾਲ ਕੰਮ ਕਰ ਰਹੀ ਸੀ।

ਹੁਣ, ਇਸ ਨਵੇਂ ਦੇਸ਼ ਦੀ ਰਸੋਈ ਵਿੱਚ, ਸਾਲਾਂ ਬਾਅਦ, ਮੈਂ ਵੀ ਉਹੀ ਕੰਮ ਕਰ ਰਹੀ ਹਾਂ। ਦਿਨ ਭਰ ਦੀ ਥਕਾਵਟ, ਕੰਮ, ਬੱਚਿਆਂ ਦੀ ਸੰਭਾਲ, ਤੇ ਦਿਲੋ ਦਿਲ ਤਣਾਵ ਅਤੇ ਇਸ ਸਭ ਤੋਂ ਬਾਅਦ ਵੀ, ਮੈਂ ਅਟਾ ਗੁੰਨਦੀ ਹਾਂ। ਮੈਂ ਰੋਟੀ ਬਣਾਉਂਦੀ ਹਾਂ। ਕਈ ਵਾਰੀ ਅੱਖਾਂ ਵਿਚ ਪਾਣੀ ਹੁੰਦਾ, ਪਰ ਹੱਥ ਰੁਕਦੇ ਨਹੀਂ।

ਕਿਉਂਕਿ ਇਹ ਰੋਟੀ ਖਾਲੀ ਰੋਟੀ ਨਹੀਂ ਇਹ ਮੇਰਾ ਢੰਗ ਹੈ ਪਿਆਰ ਜਤਾਉਣ ਦਾ।

ਇਹ ਮੇਰਾ ਤਰੀਕਾ ਹੈ ਕਹਿਣ ਦਾ: ਮੈਂ ਤੇਰੇ ਲਈ ਹਾਂ। ਮੈਂ ਤੈਨੂੰ ਵੇਖ ਰਹੀ ਹਾਂ।
ਇਹ ਮੇਰੀ ਮੂਲਾਂ ਦੀ ਯਾਦ ਹੈ।
ਇਹ ਮੇਰੀ ਰੁਟੀਨ ਵਿਚ ਲੁਕਿਆ ਹੌਂਸਲਾ ਹੈ।

ਪਰ ਸੱਚ ਪੁੱਛੋ, ਤਾਂ ਕਈ ਵਾਰ ਬਹੁਤ ਥਕਾਵਟ ਹੁੰਦੀ ਹੈ।
ਅਟਾ ਸਹੀ ਨਹੀਂ ਗੁੰਨਦਾ।
ਬੱਚੇ ਝਗੜ ਰਹੇ ਹੁੰਦੇ ਹਨ।
ਕੋਈ ਕੰਮ ਚੁੱਕ ਜਾਂਦਾ।
ਤੇ ਦਿਲ ਕਰਦਾ ਹੈ ਰੋ ਲਵਾਂ।
ਪਰ ਫਿਰ ਵੀ, ਮੈਂ ਰੋਟੀ ਬੇਲਦੀ ਹਾਂ। ਕਿਉਂਕਿ ਇਹ ਮੇਰੀ ਚੁੱਪ ਹੈ ਜੋ ਚੀਕ ਰਹੀ ਹੈ: ਮੈਂ ਅਜੇ ਵੀ ਖੜੀ ਹਾਂ।

ਅਸੀਂ ਔਰਤਾਂ, ਖ਼ਾਸ ਕਰਕੇ ਭਾਰਤੀ ਔਰਤਾਂ, ਬਚਪਨ ਤੋਂ ਹੀ ਸਿਖਾਈਆਂ ਜਾਂਦੀਆਂ ਹਾਂ ਕਿ ਸਹਿਣਾ, ਸੇਵਾ ਕਰਨੀ, ਤੇ ਬਿਨਾਂ ਸ਼ਿਕਾਇਤ ਦੇ ਸਭ ਕੁਝ ਸਹਿਣਾ।
ਪਰ ਨਵੇਂ ਦੇਸ਼ ਵਿੱਚ ਆ ਕੇ ਵੀ, ਇਹ ਉਮੀਦਾਂ ਸਾਥ ਨਹੀਂ ਛੱਡਦੀਆਂ।

ਹੁਣ ਮੈਂ ਇਹ ਸਿੱਖ ਗਈ ਹਾਂ:

ਇਹ ਰੋਟੀ ਬਣਾਉਣ ਵਿੱਚ ਵੀ ਸ਼ਕਤੀ ਹੈ।
ਇਹ ਰੁਟੀਨ ਵਿੱਚ ਵੀ ਰਾਹਤ ਹੈ।
ਇਹ ਸਧਾਰਣ ਕੰਮ ਵਿੱਚ ਵੀ ਮਤਲੱਬ ਹੈ।

ਇਹ ਬਲੌਗ, ਰੋਟੀ, ਰੁਟੀਨ, ਅਤੇ ਹੌਂਸਲਾ, ਇਹੀ ਸਭ ਗੱਲਾਂ ਲਈ ਹੈ।
ਮੈਂ ਇੱਥੇ ਆਪਣੇ ਤਜ਼ਰਬੇ ਸਾਂਝੇ ਕਰਾਂਗੀ ।ਸੱਚੇ, ਖਰੇ, ਤੇ ਦਿਲੋਂ।
ਕਿਉਂਕਿ ਹਰ ਰੋਟੀ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ।
ਤੇ ਹਰ ਔਰਤ ਦੇ ਦਿਲ ਵਿੱਚ ਇੱਕ ਅਣਕਹੀ ਤਾਕਤ।

ਜੇ ਤੁਸੀਂ ਇਹ ਬਲੌਗ ਰਾਤ ਨੂੰ ਪੜ੍ਹ ਰਹੇ ਹੋ, ਤੇ ਤੁਹਾਡੀਆਂ ਹਥੇਲੀਆਂ ਤੇ ਆਟੇ ਦੇ ਨਿਸ਼ਾਨ ਹਨ, ਤੇ ਤੁਸੀਂ ਵੀ ਇੱਕ ਗੂੜ੍ਹੀ ਸਾਹ ਲੈ ਰਹੇ ਹੋ । ਤਾਂ ਜਾਣੋ ਕਿ ਤੁਸੀਂ ਇਕੱਲੇ ਨਹੀਂ ਹੋ।

ਰੋਟੀ ਕਦੇ ਵੀ ਸਿਰਫ਼ ਰੋਟੀ ਨਹੀਂ ਹੁੰਦੀ।
ਤੇ ਤੁਸੀਂ ਵੀ ਸਿਰਫ਼ "ਕਿਸੇ ਦੀ ਮਾਂ" ਜਾਂ "ਕਿਸੇ ਦੀ ਘਰਵਾਲੀ" ਨਹੀਂ ਹੋ।
ਤੁਸੀਂ ਇਸ ਕਹਾਣੀ ਦੀ ਤਾਕਤ ਹੋ।
ਹੌਂਸਲੇ ਨਾਲ ਲਿਖੀ ਹੋਈ ਕਹਾਣੀ।

Add comment

Comments

Jas
5 days ago

It’s awesome real story of every women.I felt it’s my story but It’s not, it’s our story.Its tells how powerful women are ? .I felt proud being a women.

Baljit
5 days ago

I had teary eyes while reading it as it is not a fictional story, It is a real life depiction of a woman’s life, her day to day feelings and ongoing internal fight with her emotions. It is very rare that you feel connected to something so strong and there are very few people who are blessed with such quality of words to describe emotions through their writings. Looking forward to the next piece. Please keep posting more ❤️❤️