Why I started this blog: Roti, Routine & Resilience

Published on 23 April 2025 at 12:54

When I moved to Australia with my husband and our girls, I knew life would change, but I didn’t expect just how much. Suddenly, everything was on me, from cooking every meal, dropping and picking up kids from school, handling their activities, managing a full-time job to survive, and even staying involved in community events. All this is done without the family support we usually have back home. Back in North India, life moved at a different pace. We had moral support, domestic help, and the comfort of knowing someone always had our back a mother, siblings a neighbour, an elder. But here, in a new country, I’ve had to become my support system. And let’s be honest, as Asian women, many of us grow up in cultures where household responsibilities fall mostly on our shoulders. That hasn’t changed much even after moving here. The cultural expectation that a woman will manage everything still exists. However, it’s not easy and it’s not fair.  But I’ve also been lucky, behind this resilient woman is a man who has quietly and consistently carried his share of the weight handling the financial responsibilities, making sure we had a roof over our heads, and giving me the space to focus on our children, our home, and finding my voice in this new chapter. His strength has made my resilience possible.
That’s why I started Roti, Routine, and Resilience. Because I know I’m not alone. There are so many women who are living the same story, balancing work, home, motherhood, and personal identity in silence. And I want to create a space where we can talk about it openly. Through this blog, I want to share my journey: the wins, the struggles, the burnout, and the little joys. I want to explore and exchange real-life strategies for managing it all with strength and self-love. Whether it’s a tip that helped me meal prep faster, a mental shift that saved my sanity, or a story that reminds us we’re not alone, this blog is for that. Because even if life feels overwhelming at times there is resilience in every routine. And behind every roti we roll, there’s a story waiting to be told. 

ਮੈਂ ਇਹ ਬਲੌਗ ਕਿਉਂ ਸ਼ੁਰੂ ਕੀਤਾ: ਰੋਟੀ, ਰੁਟੀਨ ਤੇ ਹੌਸਲਾ

ਜਦੋਂ ਮੈਂ ਆਪਣੇ ਪਤੀ ਅਤੇ ਧੀਆਂ ਨਾਲ ਆਸਟ੍ਰੇਲੀਆ ਆਈ, ਤਾਂ ਪਤਾ ਸੀ ਕਿ ਜੀਵਨ ਬਦਲੇਗਾ ਪਰ ਇੰਨਾ ਨਹੀਂ ਸੋਚਿਆ ਸੀ ਕੀ ਇੱਕਦਮ ਸਾਰਾ ਬੋਝ ਮੇਰੇ ਤੇ ਹੋਵੇਗਾ। ਖਾਣਾ ਬਣਾਉਣਾ, ਬੱਚਿਆਂ ਨੂੰ ਸਕੂਲ ਛੱਡਣਾ ਅਤੇ ਲੈਣਾ, ਉਹਨਾਂ ਦੀਆਂ ਐਕਟਿਵਿਟੀਆਂ ਸੰਭਾਲਣੀਆਂ,  ਨੌਕਰੀ ਕਰਨੀ ਅਤੇ ਕਮਿਊਨਿਟੀ ਵਿੱਚ ਵੀ ਸਰਗਰਮ ਰਹਿਣਾ। ਇਹ ਸਭ ਕੁਝ ਬਿਨਾਂ ਕਿਸੇ ਪਰਿਵਾਰਕ ਸਹਾਰੇ ਦੇ।

ਉੱਤਰ ਭਾਰਤ ਵਿੱਚ ਜ਼ਿੰਦਗੀ ਦਾ ਰਫ਼ਤਾਰ ਹੋਰ ਸੀ। ਨੈਤਿਕ ਸਹਾਰਾ ਮਿਲਦਾ ਸੀ, ਘਰੇਲੂ ਮਦਦ ਮਿਲਦੀ ਸੀ, ਅਤੇ ਇਹ ਤਸੱਲੀ ਹੁੰਦੀ ਸੀ ਕਿ ਕੋਈ ਤਾਂ ਹੈ ਪਿੱਛੇ ਖੜ੍ਹਾ, ਮਾਂ, ਪੜੋਸੀ, ਜਾਂ ਕੋਈ ਵੱਡਾ। ਪਰ ਇੱਥੇ, ਨਵੇਂ ਦੇਸ਼ ਵਿੱਚ, ਮੈਨੂੰ ਆਪਣਾ ਆਪ ਹੀ ਸਹਾਰਾ ਬਣਨਾ ਪਿਆ ਅਤੇ ਸੱਚ ਗੱਲ ਇਹ ਹੈ ।ਅਸੀਂ ਏਸ਼ੀਅਨ ਔਰਤਾਂ ਅਕਸਰ ਐਸੇ ਸੰਸਕਾਰਾਂ ਵਿੱਚ ਪਲਦੇ ਹਾਂ ਜਿੱਥੇ ਘਰ ਦੀਆਂ ਜ਼ਿੰਮੇਵਾਰੀਆਂ ਮੁੱਖ ਤੌਰ 'ਤੇ ਸਾਡੀਆਂ ਹੁੰਦੀਆਂ ਹਨ। ਇਹ ਗੱਲ ਇੱਥੇ ਆ ਕੇ ਵੀ ਜ਼ਿਆਦਾ ਨਹੀਂ ਬਦਲੀ। ਹਰ ਚੀਜ਼ ਔਰਤ ਹੀ ਸੰਭਾਲੇਗੀ  ਇਹ ਉਮੀਦ ਅੱਜ ਵੀ ਮੌਜੂਦ ਹੈ।ਪਰ ਇਹ ਆਸਾਨ ਨਹੀਂ  ਅਤੇ ਨਾਂ ਹੀ ਇਹ  ਇਨਸਾਫ਼  

ਪਰ ਇਹ ਵੀ ਸਚ ਹੈ ਕਿ ਇੱਕ ਮਜ਼ਬੂਤ ਔਰਤ ਦੇ ਪਿੱਛੇ ਇੱਕ ਠੋਸ ਮਰਦ ਵੀ ਹੁੰਦਾ ਹੈ। ਮੇਰੇ ਪਤੀ ਨੇ ਹਰ ਮੋੜ 'ਤੇ ਮੈਨੂੰ ਸਹਾਰਾ ਦਿੱਤਾ ।ਘਰ ਦੇ ਮਾਲੀ ਹਿੱਸੇ ਨੂੰ ਸੰਭਾਲ ਕੇ, ਇਹ ਯਕੀਨੀ ਬਣਾਉਂਦੇ ਹੋਏ ਕਿ ਸਾਡੇ ਕੋਲ ਰਹਿਣ ਲਈ ਇੱਕ ਛੱਤ ਹੋਵੇ, ਅਤੇ ਮੈਨੂੰ ਇਹ ਅਜ਼ਾਦੀ ਦੇ ਕੇ ਕਿ ਮੈਂ ਆਪਣੇ ਬੱਚਿਆਂ, ਆਪਣੇ ਘਰ ਅਤੇ ਆਪਣੇ ਆਪ 'ਤੇ ਧਿਆਨ ਦੇ ਸਕਾਂ। ਉਹਨਾਂ ਦੀ ਤਾਕਤ ਨੇ ਹੀ ਮੈਨੂੰ ਇਹ ਹੌਸਲਾ ਦਿੱਤਾ।ਇਸ ਲਈ ਮੈਂ Roti, Routine, and Resilience ਸ਼ੁਰੂ ਕੀਤਾ।
ਕਿਉਂਕਿ ਮੈਂ ਜਾਣਦੀ ਹਾਂ ਮੈਂ ਇਕੱਲੀ ਨਹੀਂ ਹਾਂ। ਬਹੁਤ ਸਾਰੀਆਂ ਔਰਤਾਂ ਇਹੀ ਜਿੰਦਗੀ ਜੀ ਰਹੀਆਂ ਹਨ  ਕੰਮ, ਘਰ, ਮਾਂ ਹੋਣ, ਅਤੇ ਆਪਣੀ ਪਛਾਣ ਨੂੰ ਸੰਭਾਲਦਿਆਂ। ਤੇ ਮੈਂ ਇੱਕ ਐਸਾ ਸਥਾਨ ਬਣਾਉਣਾ ਚਾਹੁੰਦੀ ਹਾਂ ਜਿੱਥੇ ਅਸੀਂ ਇਹ ਗੱਲਾਂ ਖੁੱਲ੍ਹ ਕੇ ਕਰ ਸਕੀਏ।ਇਸ ਬਲੌਗ ਰਾਹੀਂ, ਮੈਂ ਆਪਣੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ, ਜਿੱਤਾਂ ਹਾਰਾਂ ਅਤੇ ਉਹ ਛੋਟੀਆਂ-ਛੋਟੀਆਂ ਖੁਸ਼ੀਆਂ ਦੇ ਪਲ ਸਾਂਝੇ ਕਰਨਾ ਚਾਹੁੰਦੀ ਹਾਂ।

ਮੈਂ ਇਹ ਵੀ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਅਸੀਂ ਇਹ ਸਭ ਕੁਝ ਕਿਸ ਤਰ੍ਹਾਂ ਕਰ ਰਹੇ ਹਾਂ  ਹੌਸਲੇ ਅਤੇ ਸਵੈ-ਪਿਆਰ ਨਾਲ।
ਕਦੇ ਕੋਈ ਸਿਹਤਮੰਦ ਵਿਅੰਜਨ ਸੁਝਾਅ, ਮਾਨਸਿਕ ਸਿਹਤ,  ਸਵੈ ਦੇਖਭਾਲ ਸਲਾਹ, ਜਾਂ ਸਿਰਫ਼ ਇੱਕ ਅਜਿਹੀ ਕਹਾਣੀ ਜੋ ਯਾਦ ਦਿਵਾਏ ਕਿ ਅਸੀਂ ਇਕੱਲੀਆਂ ਨਹੀਂ ਹਾਂ। ਇਹ ਬਲੌਗ ਇਸੀ ਲਈ ਹੈ।
ਕਿਉਂਕਿ ਜਿੰਦਗੀ ਚਾਹੇ ਕਿੰਨੀ ਵੀ ਥਕਾਵਟ ਭਰੀ ਲੱਗੇ, ਹਰ ਰੁਟੀਨ ਵਿੱਚ ਹੌਸਲਾ ਲੁਕਿਆ ਹੋਇਆ ਹੈ। ਅਤੇ ਹਰ ਰੋਟੀ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਜਿਸ ਨੂੰ ਸਾਂਝੀ ਕਰਨ ਦੀ ਲੋੜ ਹੈ।

Add comment

Comments

There are no comments yet.