She doesn’t need an alarm to wake her. Her duties do that. Her body, tuned by years of routine, rises before the world does, not by choice, but by love and duty. By values inherited from her mother and grandmother. She has seen them live this way: family first, always.
She rises before the sun. While the house is asleep, she quietly showers, folds her hands in prayer, and lights the stove for chai. Atta dough gets kneaded with one hand while the other checks the flame under the frypan. In the dim kitchen light, she hurriedly sips chai, cuts sabzi, and glances at the clock because she want to finish everything on time.
One stove has sabzi simmering, another hosts the day’s first roti. Lunches get packed. The kitchen is reset. All of this before anyone else even stirs. Then real story start for day; kids to school, husband to work. While they eat, she gets ready. School drop-offs. Then straight to work.
In the car, she uses the drive to plan, emails to send, bills to pay, calls to return during her work breaks. Mental checklists run through her mind like second nature. She doesn’t waste a minute. Not even in traffic. A call to Mum, a laugh with her sister, some light gossip with a friend. But even that gossip? It’s often about dinner, kids, about roti and routine.
Home again for her second shift.
Chai on the stove, kids recounting their day, and dinner prep already underway. They eat, they unwind, they head to bed. She doesn’t. She stays behind to do the dishes, wipe down the kitchen, pack for the next day. Often, she’s the last one standing in the quiet hum of the night, closing the kitchen like it’s a ritual. Because it is.
And tomorrow, she’ll rise again.
Not with an alarm.
But with the rhythm of love, duty, and the resilience that lives in her bones.
ਉਸਨੂੰ ਅਲਾਰਮ ਦੀ ਲੋੜ ਨਹੀਂ
ਰੋਟੀ, ਰੁਟੀਨ ਅਤੇ ਹੌਸਲੇ ਦੀ ਕਹਾਣੀ
ਉਸਨੂੰ ਜਾਗਣ ਲਈ ਅਲਾਰਮ ਦੀ ਲੋੜ ਨਹੀਂ। ਉਸ ਦੇ ਫ਼ਰਜ਼ ਉਸਨੂੰ ਜਗਾਉਂਦੇ ਹਨ। ਸਾਲਾਂ ਦੀ ਰੁਟੀਨ ਨਾਲ ਢਲਿਆ ਉਸ ਦਾ ਸਰੀਰ ਦੁਨੀਆਂ ਤੋਂ ਪਹਿਲਾਂ ਉੱਠ ਜਾਂਦਾ ਹੈ।
ਇਹ ਉਸਦੀ ਪਸੰਦ ਨਹੀਂ ਸਗੋਂ ਉਸਦਾ ਪਿਆਰ ਅਤੇ ਫਰਜ਼ ਹੈ। ਉਹ ਮੂਲ ਹਨ ਜੋ ਉਸਨੂੰ ਆਪਣੀ ਮਾਂ ਅਤੇ ਦਾਦੀ ਤੋਂ ਵਿਰਾਸਤ ਵਿੱਚ ਮਿਲੇ ਨੇ।
ਉਸਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਰਹਿੰਦੇ ਵੇਖਿਆ: ਪਰਿਵਾਰ ਪਹਿਲਾਂ, ਹਮੇਸ਼ਾ।
ਉਹ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੀ ਹੈ। ਜਦ ਸਾਰਾ ਘਰ ਸੁੱਤ ਹੋਇਆ ਹੁੰਦਾ ਹੈ, ਉਹ ਨਹਾਉਂਦੀ ਹੈ।, ਹੱਥ ਜੋੜ ਕੇ ਅਰਦਾਸ ਕਰਦੀ ਹੈ, ਅਤੇ ਚਾਹ ਲਈ ਚੁੱਲ੍ਹਾ ਜਲਾ ਦਿੰਦੀ ਹੈ।
ਇੱਕ ਹੱਥ ਨਾਲ ਆਟਾ ਗੂੰਧਦੀ ਹੈ, ਦੂਜੇ ਨਾਲ ਚਾਹ ਹੇਠਾਂ ਅੱਗ ਦੇਖਦੀ ਹੈ।
ਮੱਧਮ ਰੋਸ਼ਨੀ ਵਿੱਚ, ਚਾਹ ਦੀ ਇਕ ਘੂਟ ਲੈਂਦੀ ਹੈ, ਸਬਜ਼ੀ ਕੱਟਦੀ ਹੈ, ਅਤੇ ਘੜੀ ਵਲ ਝਾਤ ਮਾਰਦੀ ਹੈ। ਕਿਉਂਕਿ ਉਹ ਹਰ ਕੰਮ ਸਮੇਂ ਸਿਰ ਪੂਰਾ ਕਰਨਾ ਚਾਹੁੰਦੀ ਹੈ।
ਇੱਕ ਚੁੱਲ੍ਹੇ 'ਤੇ ਸਬਜ਼ੀ ਭੁੰਨ ਰਹੀ ਹੁੰਦੀ ਹੈ, ਦੂਜੇ ਤੇ ਦਿਨ ਦੀ ਪਹਿਲੀ ਰੋਟੀ ਬਣਦੀ ਹੈ।
ਲੰਚ ਬਾਕਸ ਤਿਆਰ ਹੁੰਦੇ ਨੇ।
ਰਸੋਈ ਦੁਬਾਰਾ ਸਾਫ ਹੋ ਜਾਂਦੀ ਹੈ।
ਉਹ ਸਭ ਕੁਝ ਬਾਕੀ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਹੀ ਪੂਰਾ ਕਰ ਲੈਂਦੀ ਹੈ।।
ਫਿਰ ਦਿਨ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਬੱਚਿਆਂ ਨੂੰ ਸਕੂਲ ਭੇਜਦੀ ਹੈ, ਪਤੀ ਨੂੰ ਕੰਮ ਤੇ।
ਉਹਨਾ ਦੇ ਖਾਣ ਤਕ ਉਹ ਤਿਆਰ ਹੋ ਜਾਂਦੀ ਹੈ।ਸਕੂਲ ਡਰੌਪ ਆਫ਼। ਫਿਰ ਸਿੱਧਾ ਦਫ਼ਤਰ।
ਕਾਰ ਵਿੱਚ, ਉਹ ਰਸਤੇ ਦੌਰਾਨ ਆਪਣਾ ਉਹ ਦਿਨ ਦੀ ਯੋਜਨਾ ਬਣਾਉਂਦੀ ਹੈ।:
ਈਮੇਲ ਭੇਜਣੀਆਂ, ਬਿੱਲ ਭਰਨੇ, ਫੋਨ ਕਾਲਾਂ ਦੀ ਵਾਪਸੀ। ਕੰਮ ਦੇ ਵਿਚਕਾਰ ਦੀ ਬ੍ਰੇਕ ਵਿੱਚ ਉਹ ਇਹੀ ਕਰਦੀ ਹੈ।
ਉਸਦਾ ਮਨ ਐਵੇਂ ਚੱਲਦਾ ਹੈ ਜਿਵੇਂ ਇਹ ਸਭ ਕੁਝ ਉਸ ਦੀ ਫ਼ਿਤਰਤ ਹੋਵੇ।
ਉਹ ਇੱਕ ਵੀ ਪਲ ਵਿਅਰਥ ਨਹੀਂ ਜਾਣ ਦਿੰਦੀ ਟ੍ਰੈਫ਼ਿਕ ਵਿੱਚ ਵੀ ਨਹੀਂ।
ਮਾਂ ਨੂੰ ਇੱਕ ਫ਼ੋਨ, ਭੈਣ ਨਾਲ ਹੱਸਣਾ, ਦੋਸਤ ਨਾਲ ਗੱਪਾਂ। ਪਰ ਉਹ ਗੱਪਾਂ ਵੀ? ਅਕਸਰ ਰਾਤ ਦੇ ਖਾਣੇ, ਬੱਚਿਆਂ, ਰੋਟੀ ਤੇ ਰੁਟੀਨ ਬਾਰੇ ਹੀ ਹੁੰਦੀ ਹੈ।
ਘਰ ਵਾਪਸ : ਉਸਦੇ ਦਿਨ ਦੀ ਦੂਜੀ ਸ਼ਿਫ਼ਟ ਸ਼ੁਰੂ ਹੁੰਦੀ ਹੈ।
ਚਾਹ ਚੁੱਲ੍ਹੇ ਤੇ, ਬੱਚੇ ਆਪਣੇ ਦਿਨ ਬਾਰੇ ਦੱਸਦੇ ਹਨ, ਅਤੇ ਰਾਤ ਦੇ ਖਾਣੇ ਦੀ ਤਿਆਰੀ ਨਾਲ ਹੀ ਚੱਲ ਰਹੀ ਹੁੰਦੀ ਹੈ।ਉਹ ਖਾਂਦੇ ਨੇ, ਆਰਾਮ ਕਰਦੇ ਨੇ, ਸੌਣ ਚਲੇ ਜਾਂਦੇ ਨੇ।
ਉਹ ਨਹੀਂ।
ਉਹ ਪਿੱਛੇ ਰਹਿ ਜਾਂਦੀ ਹੈ। ਬਰਤਨ ਮਾਂਜਣ ਲਈ, ਰਸੋਈ ਸਾਫ਼ ਕਰਨ ਲਈ, ਅਗਲੇ ਦਿਨ ਦੀ ਤਿਆਰੀ ਕਰਨ ਲਈ।
ਅਕਸਰ ਉਹ ਰਾਤ ਦੇ ਸੱਥ 'ਚ ਖੜੀ ਆਖਰੀ ਜਣੀ ਹੁੰਦੀ ਹੈ,
ਰਸੋਈ ਨੂੰ ਬੰਦ ਕਰਦੀ ਜਿਵੇਂ ਇਹ ਕੋਈ ਰਸਮ ਹੋਵੇ।
ਕਿਉਂਕਿ ਇਹ ਰਸਮ ਹੀ ਹੈ।
ਅਤੇ ਕੱਲ੍ਹ ਫਿਰ ਉਹ ਜਾਗੇਗੀ।
ਨਾ ਕਿ ਅਲਾਰਮ ਨਾਲ,
ਪਰ ਉਸ ਪਿਆਰ, ਫ਼ਰਜ਼ ਅਤੇ ਹੌਸਲੇ ਦੀ ਲਹਿਰ ਨਾਲ ਜੋ ਉਸ ਦੀ ਹੱਡੀ ਹੱਡੀ ਵਿੱਚ ਵੱਸਦੀ ਹੈ।
Add comment
Comments
Love it! Inspirational! Reads like poetry.